ਆਪਣੇ ਆਪ ਨੂੰ Goldy Brar ਦੱਸ ਖੰਨਾ 'ਚ ਵੈਦ ਤੋਂ ਮੰਗੀ ਰੰਗਦਾਰੀ |OneIndia Punjabi

2022-08-08 2

ਖੰਨਾ 'ਚ ਇੱਕ ਵੈਦ ਤੋਂ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਏ । ਫੋਨ ਰਾਹੀਂ ਧਮਕੀ ਦੇਣ ਵਾਲੇ ਨੇ ਖ਼ੁਦ ਨੂੰ ਨਾ ਸਿਰਫ ਗੋਲਡੀ ਬਰਾੜ ਦਸ ਰਿਹਾ ਏ ,ਬਲਕਿ ਹਥਿਆਰਾਂ ਦੀ ਵੀਡੀਓ ਭੇਜ ਕੇ ਪੈਸੇ ਨਾ ਦੇਣ ਦੀ ਸੂਰਤ 'ਚ ਹਸ਼ਰ ਭੁਗਤਣ ਦੀ ਧਮਕੀ ਵੀ ਦੇ ਰਿਹਾ ਏ | ਧਮਕੀ ਦੇਣ ਵਾਲੇ ਨੇ ਵੈਦ ਨੂੰ ਕਿਹਾ ਕਿ ਜੇਕਰ ਉਸ ਨੇ ਉਨ੍ਹਾਂ ਨੂੰ ਪੰਜ ਲੱਖ ਰੁਪਏ ਨਾ ਦਿੱਤੇ ਤਾਂ ਤੇਰਾ ਵੀ ਸਿੱਧੂ ਮੂਸੇਵਾਲਾ ਵਾਂਗ ਕਤਲ ਕਰ ਦਿੱਤਾ ਜਾਵੇਗਾ।ਧਮਕੀਆਂ ਦੇਣ ਵਾਲਾ ਵੈਦ ਨੂੰ ਲਗਾਤਾਰ ਫੋਨ ਕਰ ਰਿਹਾ ਹੈ, ਜਿਸ ਕਰਨ ਵੈਦ ਤੇ ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ। ਵੈਦ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। #GoldyBrar #PunjabPolice #Gangster